Patiala: 24 February 2018
Expert Talk on Punjab Agrarian Crisis held at Modi College, Patiala
PG Department of Commerce, M M Modi College, Patiala organized an Expert Talk on the topic of “Punjab Agrarian Crisis: Issues and Policies” here today. Dr Sukhpal Singh, Professor and Head, Dept. of Economics and Sociology, Punjab Agricultural University, Ludhiana was the Guest Speaker for the program. Principal Dr Khushvinder Kumar welcomed the speaker and said that Green Revolution brought major changes in the economy of Punjab but due to certain factors this developmental paradigm could not be sustained for a long time.
Dr Sukhpal Singh’s lecture highlighted the depth of agrarian crisis which remains unabated and no specific effort is directed to rectify it. He told that government is not providing adequate funds to overcome the difficulties which farming community encounters. He also told that MSP for wheat as per A2FL is already at 160% of cost and the central government is now proposing it under C2 to bring it to 150%. This, in no way, is going to help the farming sector. He talked about misconceptions about the farmers in detail. He clarified that farmers actually don’t spend much on social functions as is normally alleged. They also don’t want to sit idle but have no option because of the seasonal nature of the crop they are growing.
Dr Krishan Chand, Professor in CRRID, Chandigarh was also present on the occasion.
Vice Principal Prof Nirmal Singh introduced the topic and told that the agriculture was the only stay for the Punjab economy. He said that social, economic and political life in Punjab revolved around agriculture. If this sector is in distress, entire socio-economic structure of the state is badly shaken.
Dr Deepika Singla introduced the speaker to the audience. Prof Mrs Parminder Kaur presented the vote of thanks. Large number of staff members and students attended the function and participated in the interaction session enthusiastically. Mementoes were also presented to the Expert Speaker and Guest of Honour.
 
ਪਟਿਆਲਾ: 24 ਫਰਵਰੀ, 2018
ਮੋਦੀ ਕਾਲਜ ਵਿੱਚ ਪੰਜਾਬ ਦੇ ਖੇਤੀਬਾੜੀ ਸੰਕਟ ਤੇ ਵਿਸ਼ੇਸ਼ ਭਾਸ਼ਣ
ਅੱਜ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਨੇ ‘ਪੰਜਾਬ ਦਾ ਖੇਤੀਬਾੜੀ ਸੰਕਟ: ਮਸਲੇ ਅਤੇ ਨੀਤੀਆਂ’ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ, ਜਿਸ ਵਿੱਚ ਡਾ. ਸੁਖਪਾਲ ਸਿੰਘ, ਪ੍ਰੋਫੈਸਰ ਅਤੇ ਮੁਖੀ, ਇਕਨਾਮਿਕਸ ਅਤੇ ਸ਼ੋਸ਼ਿਆਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਮੁੱਖ ਬੁਲਾਰੇ ਸਨ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਹਰੀ ਕ੍ਰਾਂਤੀ ਨਾਲ ਸ਼ੁਰੂ ਵਿੱਚ ਪੰਜਾਬ ਬਹੁਤ ਖੁਸ਼ਹਾਲ ਹੋਇਆ ਪਰ ਬਦਕਿਸਮਤੀ ਨਾਲ ਅਸੀਂ ਖੁਸ਼ਹਾਲੀ ਦਾ ਉਹ ਦੌਰ ਕਾਇਮ ਨਾ ਰੱਖ ਸਕੇ।
ਡਾ. ਸੁਖਪਾਲ ਸਿੰਘ ਜੀ ਨੇ ਪੰਜਾਬ ਦੇ ਖੇਤੀਬਾੜੀ ਸੰਕਟ ਨੂੰ ਪੂਰੀ ਤਰ੍ਹਾਂ ਉਜਾਗਰ ਕੀਤਾ ਅਤੇ ਦੱਸਿਆ ਕਿ ਇਸ ਸੰਕਟ ਵਿਚੋਂ ਨਿਕਲਣ ਲਈ ਕੋਈ ਲਾਹੇਵੰਦ ਕਦਮ ਨਹੀਂ ਚੁੱਕੇ ਜਾ ਰਹੇ। ਸਰਕਾਰ ਵੱਲੋਂ ਜ਼ਰੂਰੀ ਮਾਲੀ ਮਦਦ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਹਨ। ਇਸ ਵਕਤ ਏ2ਐਫ਼ਐਲ ਦੇ ਅਧੀਨ ਘੱਟੋ-ਘੱਟ ਸਮਰਥਨ ਮੁੱਲ, ਕਣਕ ਲਈ, ਲਾਗਤ ਦਾ 160% ਮਿਲਦਾ ਹੈ ਜਿਸ ਨੂੰ ਹੁਣ ਸੀ2 ਦੇ ਅਧੀਨ 150% ਕੀਤਾ ਜਾ ਰਿਹਾ ਹੈ। ਇਸ ਨਾਲ ਕਿਸਾਨੀ ਦੀ ਹਾਲਤ ਹੋਰ ਨਿਘਰ ਜਾਏਗੀ। ਉਨ੍ਹਾਂ ਨੇ ਕਿਸਾਨੀ ਬਾਰੇ ਗਲ਼ਤ ਕਿਸਮ ਦੇ ਭੁਲੇਖਿਆਂ ਨੂੰ ਬਾਖੂਬੀ ਦੂਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਸਮਾਜਿਕ ਵਿਹਾਰਾਂ ਤੇ ਜ਼ਰੂਰਤ ਤੋਂ ਵੱਧ ਖਰਚਾ ਨਹੀਂ ਕਰਦੇ ਅਤੇ ਨਾ ਹੀ ਉਹ ਬਿਨਾ ਕਾਰਨ ਵਿਹਲੇ ਬੈਠਦੇ ਹਨ। ਫਸਲਾਂ ਦੇ ਮੌਸਮੀ ਸੁਭਾਅ ਕਰਕੇ ਉਨ੍ਹਾਂ ਕੋਲ ਸਾਲ ਵਿੱਚ ਕਾਫੀ ਸਮੇਂ ਲਈ ਕੋਈ ਕੰਮ ਨਹੀਂ ਹੁੰਦਾ।
ਇਸ ਮੌਕੇ ਡਾ. ਕ੍ਰਿਸ਼ਨ ਚੰਦ, ਪ੍ਰੋਫੈਸਰ, ਕਰਿਡ, ਚੰਡੀਗੜ੍ਹ ਵੀ ਹਾਜ਼ਰ ਸਨ।
ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਨਿਰਮਲ ਸਿੰਘ ਨੇ ਵਿਸ਼ੇ ਦੀ ਜਾਣਕਾਰੀ ਕਰਵਾਉਂਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਖੇਤੀਬਾੜੀ ਹੀ ਸਾਡਾ ਮੁੱਖ ਕਿੱਤਾ ਹੈ। ਸਾਡੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜ਼ਿੰਦਗੀ ਖੇਤੀਬਾੜੀ ਦੇ ਇਰਦ-ਗਿਰਦ ਘੁੰਮਦੀ ਹੈ। ਜੇਕਰ ਇਸ ਖੇਤਰ ਵਿੱਚ ਕੋਈ ਸੰਕਟ ਪੈਦਾ ਹੁੰਦਾ ਹੈ ਤਾਂ ਸਾਡੀ ਜ਼ਿੰਦਗੀ ਦੇ ਸਾਰੇ ਪੱਖ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਡਾ. ਦੀਪੀਕਾ ਸਿੰਗਲਾ ਨੇ ਮੁੱਖ ਵਕਤਾ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ। ਪ੍ਰੋ. (ਮਿਸਿਜ਼) ਪਰਮਿੰਦਰ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਭਾਸ਼ਣ ਦੇ ਅੰਤ ਵਿੱਚ ਸਾਰੇ ਸਰੋਤਿਆਂ ਨੇ ਵਿਚਾਰ-ਚਰਚਾ ਵਿੱਚ ਉਨੇ ਹੀ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਪ੍ਰਿੰਸੀਪਲ ਨੇ ਵਿਦਵਾਨ ਵਕਤਾ ਅਤੇ ਆਏ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।